1 Chronicles 24

1ਹਾਰੂਨ ਦੇ ਪੁੱਤਰਾਂ ਦੇ ਦਲ ਇਹ ਹਨ, ਹਾਰੂਨ ਦੇ ਪੁੱਤਰ ਨਾਬਾਦ ਤੇ ਅਬੀਹੂ, ਅਲਆਜ਼ਰ ਤੇ ਈਥਮਾਰ 2ਪਰ ਨਾਦਾਬ ਤੇ ਅਬੀਹੂ ਆਪਣੇ ਪਿਤਾ ਦੇ ਮਰਨ ਤੋਂ ਪਹਿਲਾ ਬੇ-ਉਲਾਦ ਮਰ ਗਏ ਇਸ ਕਾਰਨ ਅਲਆਜ਼ਰ ਤੇ ਈਥਾਮਾਰ ਨੇ ਜਾਜਕਾਈ ਦਾ ਕੰਮ ਕੀਤਾ । 3ਅਤੇ ਦਾਊਦ ਨੇ ਉਨ੍ਹਾਂ ਨੂੰ ਅਰਥਾਤ ਅਲਆਜ਼ਰ ਦੇ ਪੁੱਤਰਾਂ ਵਿੱਚੋਂ ਅਹੀਮਲਕ ਨੂੰ ਉਨ੍ਹਾਂ ਦੇ ਫਰਜ਼ਾਂ ਅਨੁਸਾਰ ਉਨ੍ਹਾਂ ਦੀ ਉਪਾਸਨਾ ਲਈ ਵੰਡ ਦਿੱਤਾ

4ਅਤੇ ਅਲਆਜ਼ਰ ਦੇ ਪੁੱਤਰਾਂ ਵਿੱਚੋਂ ਈਥਾਮਾਰ ਦੇ ਪੁੱਤਰਾਂ ਨਾਲੋਂ ਵੱਧ ਮੁਖੀਏ ਪੁਰਸ਼ ਪਾਏ ਗਏ ਸਨ ਅਤੇ ਉਹ ਇਸ ਤਰ੍ਹਾਂ ਵੰਡੇ ਗਏ, ਅਲਆਜ਼ਰ ਦੇ ਪੁੱਤਰਾਂ ਵਿੱਚੋਂ ਪਿਤਾਵਾਂ ਦੇ ਘਰਾਣਿਆਂ ਦੇ ਸੋਲ਼ਾਂ ਮੁਖੀਏ ਸਨ ਅਤੇ ਈਥਾਮਾਰ ਦੇ ਪੁੱਤਰਾਂ ਵਿੱਚੋਂ ਪਿਤਾਵਾਂ ਦੇ ਘਰਾਣਿਆਂ ਦੇ ਅੱਠ ਸਨ 5ਇਸ ਤਰ੍ਹਾਂ ਪਰਚੀਆਂ ਪਾ ਕੇ ਉਹ ਬਰਾਬਰ ਵੰਡੇ ਗਏ ਕਿਉਂ ਜੋ ਅਲਆਜ਼ਰ ਦੇ ਪੁੱਤਰਾਂ ਵਿੱਚੋਂ ਨਾਲੇ ਈਥਾਮਾਰ ਦੇ ਪੁੱਤਰਾਂ ਵਿੱਚੋਂ ਪਵਿੱਤਰ ਸਥਾਨ ਦੇ ਸਰਦਾਰ ਅਤੇ ਪਰਮੇਸ਼ੁਰ ਦੇ ਸਰਦਾਰ ਸਨ

6ਅਤੇ ਲੇਵੀਆਂ ਵਿੱਚੋਂ ਨਥਨਿਏਲ ਦੇ ਪੁੱਤਰ ਸ਼ਮਆਯਾਹ ਲਿਖਾਰੀ ਨੇ ਉਨ੍ਹਾਂ ਨੂੰ ਪਾਤਸ਼ਾਹ ਦੇ ਅਤੇ ਸਰਦਾਰਾਂ ਦੇ ਅਤੇ ਸਾਦੋਕ ਜਾਜਕ ਦੇ ਅਤੇ ਅਬਯਾਥਾਰ ਦੇ ਪੁੱਤਰ ਅਹੀਮਲਕ ਦੇ ਅਤੇ ਲੇਵੀਆਂ ਦੇ ਜਾਜਕਾਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਦੇ ਸਨਮੁਖ ਲਿਖਿਆ । ਪਿਤਾਵਾਂ ਦਾ ਇੱਕ ਘਰਾਣਾ ਅਲਆਜ਼ਰ ਲਈ ਅਤੇ ਇੱਕ ਈਥਾਮਾਰ ਲਈ ਲਿਆ ਗਿਆ ।

7ਪਹਿਲੀ ਪਰਚੀ ਯਹੋਯਾਰੀਬ ਦੀ ਨਿੱਕਲੀ, ਦੂਜੀ ਯਿਦਅਯਾਹ ਦੀ, 8ਤੀਸਰੀ ਹਰਿਮ ਦੀ, ਚੌਥੀ ਸਓਰੀਮ ਦੀ, 9ਪੰਜਵੀ ਮਲਕੀਯਾਹ ਦੀ, ਛੇਵੀਂ ਮੀਯਾਮੀਨ ਦੀ, 10ਸੱਤਵੀਂ ਹੱਕੋਸ ਦੀ, ਅੱਠਵੀਂ ਅਬੀਯਾਹ ਦੀ,

11ਨੌਵੀਂ ਯੇਸ਼ੂਆ ਦੀ, ਦਸਵੀਂ ਸ਼ਕਨਯਾਹ ਦੀ 12ਗਿਆਰਵੀਂ ਅਲਯਾਸ਼ੀਬ ਦੀ, ਬਾਰਵੀਂ ਯਾਕੀਮ ਦੀ, 13ਤੇਰਵੀਂ ਹੁੱਪਾਹ ਦੀ, ਚੌਦਵੀਂ ਯਸ਼ਬਆਬ ਦੀ, 14ਪੰਦਰਵੀਂ ਬਿਲਗਾਹ ਦੀ, ਸੋਲਵੀਂ ਇੰਮੇਰ ਦੀ,

15ਸਤਾਰਵੀਂ ਹੇਜ਼ੀਰ ਦੀ, ਅਠਾਰਵੀਂ ਹੱਪੀੱਸੇਸ ਦੀ, 16ਉਂਨੀਵੀਂ ਪਥਹਯਾਹ ਦੀ, ਵੀਹਵੀਂ ਯਹਜ਼ਕੇਲ ਦੀ, 17ਇੱਕੀਵੀਂ ਯਾਕੀਨ ਦੀ, ਬਾਈਵੀਂ ਗਾਮੂਲ ਦੀ, 18ਤੇਈਵੀਂ ਦਲਾਯਾਰ ਦੀ, ਚੌਵੀਵੀਂ ਮਅਜ਼ਯਾਹ ਦੀ ।

19ਇਹ ਉਨ੍ਹਾਂ ਦੀ ਉਪਾਸਨਾ ਦੀਆਂ ਵਾਰੀਆਂ ਸਨ ਕਿ ਉਹ ਯਹੋਵਾਹ ਦੇ ਭਵਨ ਵਿੱਚ ਉਸ ਦੇ ਹੁਕਮ ਦੇ ਅਨੁਸਾਰ ਆਉਣ ਜਿਹ ਦਾ ਹੁਕਮ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਦੇ ਪਿਤਾ ਹਾਰੂਨ ਦੇ ਰਾਹੀਂ ਦਿੱਤਾ ਸੀ ।

20ਲੇਵੀ ਦੇ ਰਹਿੰਦੇ ਪੁੱਤਰ ਇਹ ਸਨ, ਅਮਰਾਮ ਦੇ ਪੁੱਤਰਾਂ ਵਿੱਚੋਂ ਸ਼ੂਬਾਏਲ । ਸ਼ੂਬਾਏਲ ਦੇ ਪੁੱਤਰਾਂ ਵਿੱਚੋਂ, ਜਹਦਯਾਹ 21ਰਹਬਯਾਹ, ਰਹਬਯਾਹ ਦੇ ਪੁੱਤਰਾਂ ਵਿੱਚੋਂ ਪਿਹਲਾ ਯਿੱਸ਼ਿਯਾਹ ਸੀ 22ਯਿੱਸਹਾਰੀਆਂ ਵਿੱਚੋਂ ਸ਼ਲੋਮੋਥ ਦੇ ਪੁੱਤਰਾਂ ਵਿੱਚੋਂ, ਯਹਥ

23ਅਤੇ ਹਬਰੋਨ ਦੇ ਪੁੱਤਰਾਂ ਵਿੱਚੋਂ ਯਰੀਯਾਹ, ਅਮਰਯਾਹ ਦੂਜਾ ਯਹਜੀਏਲ ਤੀਜਾ, ਯਕਮਆਮ ਚੌਥਾ 24ਉੱਜ਼ੀਏਲ ਦੇ ਪੁੱਤਰਾਂ ਵਿੱਚੋਂ, ਮੀਕਾਹ । ਮੀਕਾਹ ਦੇ ਪੁੱਤਰਾਂ ਵਿੱਚੋਂ, ਸ਼ਾਮੀਰ 25ਮੀਕਾਹ ਦੇ ਭਰਾ ਯਿੱਸ਼ੀਯਾਹ, ਯਿੱਸ਼ੀਯਾਹ ਦੇ ਪੁੱਤਰਾਂ ਵਿੱਚੋਂ ਜ਼ਕਰਯਾਹ

26ਮਰਾਰੀ ਦੇ ਪੁੱਤਰ, ਮਹਲੀ ਤੇ ਮੂਸ਼ੀ । ਯਅਜ਼ੀਯਾਹ ਦੇ ਪੁੱਤਰ, ਬਨੋ 27ਮਰਾਰੀ ਦੇ ਪੁੱਤਰ, ਯਅਜ਼ੀਯਾਹ ਦੀ ਬਨੋ ਤੇ ਸ਼ੋਹਮ ਤੇ ਜ਼ੱਕੂਰ ਤੇ ਈਬਰੀ 28ਮਹਲੀ ਦੀ ਅਲਆਜ਼ਰ ਜਿਹ ਦੇ ਪੁੱਤਰ ਨਹੀਂ ਸਨ

29ਰਿਹਾ ਕੀਸ਼, ਕੀਸ਼ ਦਾ ਪੁੱਤਰ, ਯਰਹਮਏਲ 30ਅਤੇ ਮੂਸ਼ੀ ਦੇ ਪੁੱਤਰ ਮਹਲੀ ਤੇ ਏਦਰ ਤੇ ਯਿਰੀਮੋਥ । ਇਹ ਲੇਵੀ ਦੇ ਪੁੱਤਰ ਆਪਣੇ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਸਨ ਇਨ੍ਹਾਂ ਨੇ ਵੀ ਹਾਰੂਨ ਦੇ ਪੁੱਤਰਾਂ ਆਪਣੇ ਭਰਾਵਾਂ ਵਾਂਗੂੰ ਦਾਊਦ ਪਾਤਸ਼ਾਹ ਦੇ, ਸਾਦੋਕ ਦੇ, ਅਹੀਮਲਕ ਦੇ ਅਤੇ ਲੇਵੀਆਂ ਤੇ ਜਾਜਕਾਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਦੇ ਸਨਮੁਖ ਪਰਚੀਆਂ ਪਈਆਂ ਅਰਥਾਤ ਮੁਖੀਏ ਦੇ ਪਿਤਾਵਾਂ ਦੇ ਘਰਾਣੇ ਆਪਣੇ ਛੋਟੇ ਭਰਾਵਾਂ ਦੇ ਬਰਾਬਰ ।

31

Copyright information for PanULB